ਜਦੋਂ ਨੇਤਾਵਾਂ ਕੋਲ ਲੋਕਾਂ ਲਈ ਚੰਗੇ ਸਕੂਲ-ਕਾਲਜ, ਹਸਪਤਾਲ, ਸਾਫ਼ ਆਬੋ-ਹਵਾ, ਹਰ ਕਿਸੇ ਲਈ ਕੁੱਲੀ-ਗੁੱਲੀ-ਜੁੱਲੀ, ਰੁਜ਼ਗਾਰ, ਸੜਕਾਂ, ਸੁਰੱਖਿਆ ਜਿਹੀਆਂ ਚੀਜ਼ਾਂ ਦਾ ਹੱਲ ਤੇ ਭਵਿੱਖ ਲਈ ਕੋਈ ਠੋਸ ਯੋਜਨਾ ਨਾ ਹੋਵੇ ਤਾਂ ਫੇਰ ਗ਼ਰੀਬਾਂ ਨੂੰ ਉਜਾੜਨ ਜਾਂ ਜਾਨਵਰਾਂ ਨੂੰ ਮਾਰਨ ਦੇ ਕੀਤੇ ਵਾਅਦੇ ਪੁਗਾਏ ਜਾਂਦੇ ਹਨ
ਲੋਕੀਂ ਵੀ ਨਸੂਰ ਬਣਦੇ ਜਾ ਰਹੇ ਕੂੜਾ-ਕਰਕਟ, ਨਜਾਇਜ਼ ਕਬਜ਼ਿਆਂ, ਸਪੀਕਰਾਂ ਦੇ ਸ਼ੋਰ-ਸ਼ਰਾਬੇ, ਜ਼ਹਿਰੀਲੇ ਹੁੰਦੇ ਜਾ ਰਹੇ ਖਾਧ-ਪਦਾਰਥਾਂ, ਘਰੋਂ ਕੱਢ ਕੇ ਪਸ਼ੂ ਸੜਕਾਂ ਉੱਤੇ ਛੱਡਣ ਵਾਲਿਆਂ, ਰੁੱਖ ਵੱਢਣ ਤੇ ਪ੍ਰਦੂਸ਼ਣ ਫੈਲਾਉਣ ਆਲਿਆਂ ਖਿਲਾਫ਼ ਨਹੀਂ ਬੋਲਦੇ ਕਿਉਂਕਿ ਆਪ ਜੋ ਇਹਨਾਂ ਏਹੀ ਕੰਮ ਕਰਨੇ ਹੁੰਦੇ, ਬੱਸ ਕਿਸੇ ਭੁੱਖੇ-ਨੰਗੇ ਦਾ ਭਲਾ ਕਰਨ ਵਾਲਿਆਂ ਖਿਲਾਫ਼ ਭੜਾਸ ਕੱਢਣਾ ਜਾਣਦੇ ਨੇ
ਵਿੰਗੇ-ਟੇਢੇ ਫੈਸਲਿਆਂ 'ਤੇ ਬਾਬੂ ਲੋਗ ਵੀ ਬਿਨਾਂ ਨੋਟੀਫੇਕਸ਼ਨਾਂ ਤੋਂ ਅਮਲ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਖੱਸੀ ਹੋ ਚੁੱਕੀਆਂ ਅਦਾਲਤਾਂ, ਨੇਤਾਵਾਂ, ਬਾਬੂਆਂ ਤੇ ਚਵਲ ਕਿਸਮ ਦੇ ਲੋਕਾਂ ਨੇ ਇਤਿਹਾਸ ਵਿੱਚ ਆਪਣਾ ਨਾਂ ਵੀ ਦਰਜ ਕਰਾਉਣਾ ਹੁੰਦਾ ਕਿ ਫਲਾਣੇ ਯੁੱਗ ਵਿੱਚ ਓਹ ਵਿਹਲੇ ਨਹੀਂ ਸਨ ਬਲਕਿ ਸੰਘ ਪਾੜ-ਪਾੜ ਕੁਦਰਤ ਦੇ ਨਿਯਮਾਂ ਦੀ ਐਸੀ-ਤੈਸੀ ਕਰ ਰਹੇ ਸਨ
ਏਹ ਡਰਾਮੇਬਾਜ਼ ਸੜਕਾਂ ਉੱਤੇ ਲੰਗਰ-ਭੰਡਾਰੇ ਲਾਉਣ ਵਾਲਿਆਂ ਨੂੰ ਕਦੇ ਨੀ ਕਹਿਣਗੇ ਕਿ ਜਿਨ੍ਹਾਂ ਨੂੰ ਖਵਾਉਣਾ ਓਹਨਾਂ ਨੂੰ ਵੀ ਆਪਣੇ ਘਰ ਲੈ ਜਾਵੋ ਕਿਉਂਕਿ ਅਜਿਹਾ ਕਰਨ ਨਾਲ ਕਿਸੇ ਦੀਆਂ ਵੋਟਾਂ ਘਟਦੀਆਂ ਤੇ ਕਿਸੇ ਨੂੰ ਡਰ ਜਾਂ ਪਾਪ ਲਗਦਾ, ਪਰ ਧਾਰਮਿਕ ਸਥਾਨਾਂ ਉੱਤੇ ਹੱਥ ਜੋੜਕੇ ਬੀਬੇ ਬਣਨ, ਮੱਥੇ ਰਗੜਨ, ਪੱਥਰਾਂ ਨੂੰ ਦੁੱਧ ਪਿਆਉਣ, ਪਰਚੀ ਕਟਾਉਣ ਜਿਹੀ ਸੇਵਾ ਦਾ ਅਡੰਬਰ ਕਰਨਾ ਜਾਂ ਡੇਰਿਆਂ-ਡੂਰਿਆਂ 'ਤੇ ਲਗੌੜਾਂ ਦੀ ਮੁੱਠੀ-ਚਾਪੀ ਕਰਨਾ ਬਾਖ਼ੂਬੀ ਜਾਣਦੇ ਨੇ
www.facebook.com/share/1KNkMJtWcp/ ਤੋਂ