ਮੌਸਮ ਅਪਡੇਟ🟢 30-31 ਅਗਸਤ ਤੱਕ ਕੁਝ ਖੇਤਰਾਂ 'ਚ ਮੌਸਕ ਖੁਸਕ ਅਤੇ ਗਰਮ ਰਹੇਗਾ, ਨਾਲ ਹੁੰਮਸ/ਪਸੀਨੇ ਵਾਲੀ ਗਰਮੀਂ ਵੀ ਤੰਗ ਕਰਦੀ ਰਹੇਗੀ, ਹਲਾਂਕਿ ਪਹਿਲੇ ਪਹਿਰ ਥੋੜੇ-ਬਹੁਤ ਖੇਤਰਾਂ 'ਚ ਦੱਖਣ-ਪੱਛੋਂ ਹਵਾ ਚੱਲਣ ਨਾਲ ਹੁੰਮਸ ਤੋਂ ਰਾਹਤ ਵੀ ਰਹੇਗੀ।
ਭਾਵੇਂ ਰਹਿੰਦੇ ਅਗਸਤ ਵੱਡੇ ਪੱਧਰ ਤੇ ਸਮੁੱਚੇ ਪੰਜਾਬ 'ਚ ਇਕਸਾਰ ਮੀਂਹ ਦੀ ਉਮੀਦ ਨਹੀਂ, ਪਰ ਵਾਤਾਵਾਰਣ 'ਚ ਮੌਜੂਦ ਨਮੀਂ ਕਾਰਨ ਕਿਤੇ-ਕਿਤੇ 20-25% ਖੇਤਰਾਂ 'ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਝੱਟ ਲੱਗਦੀ ਰਹੇਗੀ।
ਹਲਾਂਕਿ ਸਤੰਬਰ ਦੇ ਪਹਿਲੇ ਹਫ਼ਤੇ ਕੁਝ ਖੇਤਰਾਂ 'ਚ ਮੀਂਹ ਦੀਆਂ ਟੁੱਟਵੀਂਆਂ ਕਾਰਵਾਈਆਂ ਵਾਪਸੀ ਕਰ ਸਕਦੀਆਂ ਹਨ।
ਜਾਰੀ ਕਰਤਾ- ©️ ਮੌਸਮ ਪੰਜਾਬ ਦਾ
23 ਅਗਸਤ 2026 8:10PM














